28/12/2022
ਅੱਜ 11 ਪੋਹ 1704 ਦੀ ਸਵੇਰ ਹੁੰਦੀ ਹੈ ਤੇ ਸਿਪਾਹੀ ਸਾਹਿਬਜਾਦਿਆਂ ਨੂੰ ਲੈਣ ਵਾਸਤਾ ਆ ਜਾਂਦੇ ਨੇ । ਸਾਰੀ ਰਾਤ ਦੇ ਭੁੱਖੇ ਨੇ , ਸਾਰੀ ਰਾਤ ਠੰਡ ਨਾਲ ਬੁੱਲ ਨੀਲੇ ਹੋ ਗਏ ਨੇ ਹੱਥ ਨੀਲੇ ਹੋ ਗਏ ਨੇ । ਪਰ ਮਾਤਾ ਗੁਜਰੀ ਜੀ ਆਖਦੇ ਨੇ ਪੁਤਰੋ ਦੇਖਿਓ ਕੀਤੇ ਕਚੈਰੀ ਵਿਚ ਜਾਕੇ ਡੋਲ ਨਾ ਜਾਏਓ , ਇਹ ਗੁਰੂ ਨਾਨਕ ਦੇ ਘਰ ਦਾ ਰਿਵਾਜ ਹੈ ਕ ਕਦੇ ਬਾਦਸ਼ਾਹਾਂ ਅਗੇ ਝੁਕਿਆ ਨੀ ਕਰਦੇ ਆਪਣੇ ਦਾਦੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਯਾਦ ਕਰਿਓ। ਓਧਰੋਂ ਕਚੈਰੀ ਵਿਚ ਇਹ ਕਹਿ ਦਿੱਤਾ ਗਿਆ ਕ ਜਦ ਵੀ ਬਚੇ ਸਿਰ ਝੁਕਾ ਕ ਅੰਦਰ ਆਉਣ ਤਾਂ ਸਭ ਨੇ ਗੱਲ ਚੱਕ ਲੈਣੀ ਕ ਗੁਰੂ ਗੋਬਿੰਦ ਸਿੰਘ ਦੇ ਬਚੇ ਝੁਕ ਗਏ , ਪਰ ਬੱਚਿਆਂ ਨੇ ਪਹਿਲਾ ਪੈਰ ਅਗੇ ਕੀਤੇ ਤੇ ਸੀਨਾ ਤਾਣ ਕ ਅਗੇ ਗਏ । ਅਲਾਹ ਯਾਰ ਖਾਂ ਯੋਗੀ ਜੀ ਲਿਖਦੇ ਨੇ -:
ਥੀ ਪਿਆਰੀ ਸੂਰਤੋਂ ਸੇ ਸ਼ੁਜਾਅਤ(ਬੀਰਤਾ) ਬਰਸ ਰਹੀ ।
ਨੰਨੀ ਸੀ ਮੂਰਤੋਂ ਸੇ ਥੀ ਜੁਰਅਤ ਬਰਸ ਰਹੀ ।
ਰੁਖ ਪਰ ਨਵਾਬ ਕੇ ਥੀ ਸ਼ਕਾਵਤ(ਅਭਾਗਾਪਣ) ਬਰਸ ਰਹੀ ।
ਰਾਜੋਂ ਕੇ ਮੂੰਹ ਪੇ ਸਾਫ ਥੀ,ਲਾਅਨਤ ਬਰਸ ਰਹੀ ।
ਬੱਚੋਂ ਕਾ ਰੋਅਬ ਛਾ ਗਯਾ, ਹਰ ਸਿੱਕ ਮਸ਼ੀਰ(ਦਰਬਾਰੀ) ਪਰ ।
ਲਰਜਾ ਸਾ ਪੜ ਗਯਾ ਥਾ ਅਮੀਰੋ-ਵਜੀਰ ਪਰ ।
ਬੜੇ ਲਾਲਚ ਦਿੱਤੇ ਗਏ ਪਰ ਗੋਬਿੰਦ ਦੇ ਫਰਜੰਦ ਸੀ ਕਿਵੇਂ ਡੋਲ ਜਾਂਦੇ ।
ਦੂਜੇ ਪਾਸੇ ਸਾਹਿਬ-ਏ-ਕਮਾਲ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀ ਵਾੜੇ ਦੇ ਜੰਗਲ ਵਿਚ ਜਦ ਪੌਂਚਦੇ ਨੇ ਤਾਂ ਜੰਗਲ ਪਾਤਸ਼ਾਹ ਨੂੰ ਦੇਖ ਕ ਖੁਦਾ ਨੂੰ ਸਿਜਦਾ ਕਰਦਾ ਹੈ ਤੇ ਰਬ ਅਗੇ ਅਰਦਾਸ ਕਰਦਾ ਹੈ ਕੇ ਐ ਖੁਦਾ ਮੈਨੂੰ ਜੁਬਾਨ ਬਖਸ਼ ਮੈਂ ਆਪਣੇ ਪੱਤਿਆਂ ਨਾਲ ,ਦਰੱਖਤਾਂ ਨਾਲ, ਹਵਾਵਾਂ ਨਾਲ ਦੋ ਗੱਲਾਂ ਕਰ ਲਵਾਂ। ਰਬ ਵਲੋਂ ਜੁਬਾਨ ਮਿਲਦੀ ਹੈ ਤੇ ਜੰਗਲੇ ਪਤਿਆਂ ਨੂੰ ਆਖਦਾ ਹੈ ਕੇ ਨਾ ! ਅੱਜ ਔਕਾਤ ਵਿੱਚ ਰਹਿਣਾ ਹੈ ਅੱਜ ਤੁਸੀਂ ਖੜਕਾ ਨਹੀਂ ਕਰਨਾ , ਹਵਾ ਨੂੰ ਆਖਦਾ ਹੈ ਕ ਨਾ ! ਅੱਜ ਚੱਲਣ ਦਾ ਸਲੀਕਾ ਸਿੱਖ ਲਵੋ ਅੱਜ ਤੇਜ ਨਹੀਂ ਵਗਣਾ। ਅੱਜ ਇਸ ਤਰਾਂ ਵਗਣਾ ਹੈ ਜਿਸ ਤਾਰਾ ਚੌਰ ਕਰਿਆ ਜਾਂਦਾ ਹੈ । ਦਰੱਖਤਾਂ ਨੂੰ ਆਖਦਾ ਹੈ ਕ ਨਾ ਅੱਜ ਤੁਸੀਂ ਝੂਮ ਨਹੀਂ ਸਕਦੇ ਥੋਨੂੰ ਪਤਾ ਨਹੀਂ ਅੱਜ ਸਾਡੇ ਵੇਹੜੇ ਕੌਣ ਆਇਆ ।ਸੂਲਾਂ ਨੂੰ ਆਖਦਾ ਹੈ ਕੇ ਅੱਜ ਤੁਸੀਂ ਆਪਣੇ ਮੂੰਹ ਮੋੜ ਲਾਓ ਇਹ ਦੋ ਜਹਾਨ ਦਾ ਮਲਿਕ ਹੈ ਇਸਦੇ ਪੈਰਾਂ ਵਿਚ ਖ਼ੂਬਣ ਦੀ ਥੋਡੀ ਔਕਾਤ ਨਹੀ ।ਅਖੀਰ ਜੰਗਲ ਕਹਿੰਦਾ ਹੈ ਕ ਮੇਰੇ ਜਿਨ੍ਹਾਂ ਖੁਸ਼ਕਿਸਮਤ ਦੁਨੀਆ ਦਾ ਕੋਈ ਜੰਗਲ ਨਹੀਂ ਪਹਿਲਾ ਮੈਂ ਬੱਸ ਇਕ ਜੰਗਲ ਸੀ ਅੱਜ ਜਨ੍ਨਤ ਹੋਗਿਆ ਹਾਂ । ਪਾਤਸ਼ਾਹ ਤੇਰਾ ਸੁਕਰਾਨਾ ਹੈ ਕਿ ਤੂੰ ਮੈਨੂੰ ਏਨਾ ਮਾਨ ਬਖਸ਼ਿਆ । ਤੇ ਗੁਰੂ ਪਾਤਸ਼ਾਹ ਉਹਥੇ ਆਰਾਮ ਕਰਨ ਲਈ ਲੇਟ ਜਾਂਦੇ ਹਨ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥